WPL 2025 Streaming And Telecast Detail: ਮਹਿਲਾ ਪ੍ਰੀਮੀਅਰ ਲੀਗ 2025 ਦੀ ਸ਼ੁਰੂਆਤ ਭਲਕੇ 14 ਫਰਵਰੀ ਤੋਂ ਹੋਣ ਜਾ ਰਹੀ ਹੈ। 2023 ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਇਹ ਤੀਜਾ ਸੀਜ਼ਨ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਵਿਚਾਲੇ ਖੇਡਿਆ ਜਾਵੇਗਾ। ਇਸ ਵਾਰ WPL ਦੇ 22 ਮੁਕਾਬਲੇ ਚਾਰ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ।
ਕਦੋਂ ਸ਼ੁਰੂ ਹੋਵੇਗਾ ਟੂਰਨਾਮੈਂਟ?
WPL 2025 ਦੀ ਸ਼ੁਰੂਆਤ 14 ਫਰਵਰੀ ਨੂੰ ਹੋਵੇਗੀ। ਟੂਰਨਾਮੈਂਟ ਦੇ ਸਭ ਮੁਕਾਬਲੇ ਸ਼ਾਮ 7:30 ਵਜੇ ਤੋਂ ਸ਼ੁਰੂ ਹੋਣਗੇ।
ਟੀਵੀ ‘ਤੇ ਟੂਰਨਾਮੈਂਟ ਕਿੱਥੇ ਦੇਖ ਸਕਦੇ ਹੋ?
ਭਾਰਤ ਵਿੱਚ Sports 18 Network ‘ਤੇ WPL 2025 ਦੇ ਮੁਕਾਬਲਿਆਂ ਦਾ ਲਾਈਵ ਪ੍ਰਸਾਰਣ ਹੋਵੇਗਾ।
ਮੁਫ਼ਤ ‘ਚ ਕਿੱਥੇ ਹੋਵੇਗੀ ਲਾਈਵ ਸਟ੍ਰੀਮਿੰਗ?
WPL 2025 ਦੇ ਮੁਕਾਬਲੇ ਮੁਫ਼ਤ ਵਿੱਚ JioCinema ‘ਤੇ ਲਾਈਵ ਸਟ੍ਰੀਮ ਹੋਣਗੇ। ਦਰਸ਼ਕ JioCinema ਦੇ ਐਪ ਅਤੇ ਵੈਬਸਾਈਟ ‘ਤੇ ਇਹ ਮੈਚ ਮੁਫ਼ਤ ਵਿੱਚ ਦੇਖ ਸਕਣਗੇ।
ਕਿਸ ਫਾਰਮੈਟ ‘ਚ ਹੋਵੇਗਾ ਟੂਰਨਾਮੈਂਟ?
ਪਿਛਲੇ ਦੋ ਸੀਜ਼ਨਾਂ ਵਾਂਗ, WPL 2025 ਵਿੱਚ ਵੀ ਉਹੀ ਫਾਰਮੈਟ ਰਹੇਗਾ। 5 ਟੀਮਾਂ ਵਾਲੇ ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਦੇ ਆਖਰ ‘ਚ ਸਭ ਤੋਂ ਉੱਚੇ ਪਾਇਦਾਨ ‘ਤੇ ਰਹਿਣ ਵਾਲੀ ਟੀਮ ਸਿੱਧਾ ਫਾਈਨਲ ‘ਚ ਪਹੁੰਚੇਗੀ। ਦੂਜੇ ਅਤੇ ਤੀਜੇ ਨੰਬਰ ‘ਤੇ ਰਹਿਣ ਵਾਲੀਆਂ ਟੀਮਾਂ ਐਲੀਮੀਨੇਟਰ ਮੈਚ ਖੇਡਣਗੀਆਂ, ਜਿਸ ਵਿਚੋਂ ਜੇਤੂ ਟੀਮ ਫਾਈਨਲ ਵਿੱਚ ਪਹੁੰਚੇਗੀ।
ਟੂਰਨਾਮੈਂਟ ਵਿੱਚ ਸ਼ਾਮਲ 5 ਟੀਮਾਂ ਅਤੇ ਉਨ੍ਹਾਂ ਦੇ ਖਿਡਾਰੀ
ਮੁੰਬਈ ਇੰਡੀਅਨ
ਅਮਨਦੀਪ ਕੌਰ, ਅਮਨਜੋਤ ਕੌਰ, ਅਮੇਲੀਆ ਕੇਰ, ਕਲੋ ਟ੍ਰਾਈਓਨ, ਹਰਮਨਪ੍ਰੀਤ ਕੌਰ, ਹੇਲੇ ਮੈਥਿਉਜ਼, ਜਿੰਤਿਮਨੀ ਕਲਿਤਾ, ਸਤਯਮੂਰਤੀ ਕੀਰਤਨ, ਨਤਾਲੀ ਸਾਇਵਰ, ਪੂਜਾ ਵਸਤਰਕਾਰ, ਸਜੀਵਨ ਸਜਨਾ, ਯਾਸਤਿਕਾ ਭਾਟੀਆ, ਸਾਇਕਾ ਇਸ਼ਾਕ, ਸ਼ਬਨੀਮ ਇਸਮਾਇਲ, ਨਾਦਿਨ ਡੀ ਕਲਾਰਕ, ਜੀ ਕਮਲੀਨੀ, ਸੰਸਕ੍ਰਿਤੀ ਗੁਪਤਾ, ਅਕਸ਼ਿਤਾ ਮਹੇਸ਼ਵਰੀ।
ਰਾਇਲ ਚੈਲੇਂਜਰਸ ਬੰਗਲੌਰ
ਡੈਨੀ ਵਿਆਟ-ਹੌਜ, ਸੱਬੀਨੇਨੀ ਮੇਘਨਾ, ਸਮ੍ਰਿਤੀ ਮੰਧਾਨਾ, ਆਸ਼ਾ ਸ਼ੋਬਾਨਾ, ਐਲਿਸ ਪੈਰੀ, ਜਾਰਜੀਆ ਵੇਅਰਹੈਮ, ਕਨਿਕਾ ਆਹੂਜਾ, ਸ਼੍ਰੇਯੰਕਾ ਪਾਟਿਲ, ਸੋਫੀ ਡਿਵਾਈਨ, ਰਿਚਾ ਘੋਸ਼, ਰੇਨੁਕਾ ਸਿੰਘ, ਏਕਤਾ ਬਿਸ਼ਟ, ਕੇਟ ਕਰੌਸ, ਚਾਰਲੀ ਡੀਨ, ਪ੍ਰਮੀਲਾ ਰਾਵਤ, ਵੀਜੇ ਜੋਸ਼ੀਤਾ, ਰਾਘਵੀ ਬਿਸਟ, ਜਾਗ੍ਰਵੀ ਪਵਾਰ।
ਦਿੱਲੀ ਕੈਪੀਟਲਸ
ਜੇਮੀਮਾ ਰੋਡਰੀਗਸ, ਮੈਗ ਲੈਨਿੰਗ, ਸ਼ੈਫਾਲੀ ਵਰਮਾ, ਸਨੇਹਾ ਦੀਪਤੀ, ਐਲਿਸ ਕੈਪਸੀ, ਐਨਾਬੈਲ ਸਦਰਲੈਂਡ, ਜੈਸ ਜੋਨਾਸਨ, ਅਰੁੰਧਤੀ ਰੈੱਡੀ, ਮਰੀਜ਼ੈਨ ਕਾਪ, ਮਿੰਨੂ ਮਣੀ, ਰਾਧਾ ਯਾਦਵ, ਸ਼ਿਖਾ ਪਾਂਡੇ, ਤਾਨੀਆ ਭਾਟੀਆ, ਤਿਤਾਸ ਸਾਧੂ, ਸ਼੍ਰੀਚਰਨੀ, ਨੰਦਨੀ ਕਸ਼ਯਪ, ਸਾਰਾ ਬ੍ਰਾਈਸ, ਨਿੱਕੀ ਪ੍ਰਸਾਦ।
ਗੁਜਰਾਤ ਜਾਇੰਟਸ
ਭਾਰਤੀ ਫੁਲਮਾਲੀ, ਲੌਰਾ ਵੋਲਵਾਰਡਟ, ਫੋਬੇ ਲਿਚਫ਼ੀਲਡ, ਪ੍ਰੀਆ ਮਿਸ਼ਰਾ, ਐਸ਼ਲੀ ਗਾਰਡਨਰ, ਦਯਾਲਨ ਹੇਮਲਤਾ, ਹਰਲੀਨ ਦਿਓਲ, ਸਯਾਲੀ ਸਤਘਰੇ, ਤਨੁਜਾ ਕੰਵਰ, ਬੇਥ ਮੂਨੀ, ਸ਼ਬਨਮ ਸ਼ਕੀਲ, ਮੰਨਤ ਕਸ਼ਯਪ, ਮੇਘਨਾ ਸਿੰਘ, ਕਾਸ਼ਵੀ ਗੌਤਮ, ਡੀੰਡਰਾ ਡੌਟਿਨ, ਸਿਮਰਨ ਸ਼ੇਖ, ਡੈਨਿਏਲ ਗਿਬਸਨ, ਪ੍ਰਕਾਸ਼ਿਕਾ ਨਾਇਕ।
ਯੂਪੀ ਵਾਰਿਅਰਜ਼
ਕਿਰਨ ਨਵਗੀਰੇ, ਸ਼ਵੇਤਾ ਸਹਰਾਵਤ, ਵ੍ਰਿੰਦਾ ਦਿਨੇਸ਼, ਚਮਾਰੀ ਅਥਾਪਥੁ, ਦੀਪਤੀ ਸ਼ਰਮਾ, ਗ੍ਰੇਸ ਹੈਰਿਸ, ਪੂਨਮ ਖੇਮਨਾਰ, ਸੋਫੀ ਏਕਲੇਸਟੋਨ, ਤਾਹਲੀਆ ਮੈਕਗ੍ਰਾ, ਉਮਾ ਛੇਤਰੀ, ਐਲੀਸਾ ਹੀਲੀ, ਸਾਇਮਾ ਠਾਕੁਰ, ਗੌਹਰ ਸੁਲਤਾਨਾ, ਅੰਜਲੀ ਸਰਵਾਣੀ, ਰਾਜੇਸ਼ਵਰੀ ਗਾਯਕਵਾਡ, ਅਰੁਸ਼ੀ ਗੋਯਲ, ਕਰਾਂਤੀ ਗੌੜ, ਅਲਾਨਾ ਕਿੰਗ।